Queensland Courts - Court Info Logo
ਵਿਸ਼ਾ ਚੁਣੋ ਭਾਸ਼ਾ ਬਦਲੋ X

ਵਿਸ਼ਾ ਚੁਣੋ

ਭਾਸ਼ਾ ਬਦਲੋ

ਬੱਚੇ

ਜਦੋਂ ਤੁਸੀਂ ਅਦਾਲਤ ਵਿੱਚ ਆਉਂਦੇ ਹੋ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਿਆ ਸਕਦੇ ਹੋ ਜੇਕਰ ਤੁਸੀਂ ਉਹਨਾਂ ਦੀ ਦੇਖਭਾਲ ਲਈ ਕੋਈ ਹੋਰ ਪ੍ਰਬੰਧ ਕਰਨ ਦੇ ਯੋਗ ਨਹੀਂ ਹੋ। ਬੱਚਿਆਂ ਨੂੰ ਅਦਾਲਤ ਦੇ ਕਮਰੇ ਵਿੱਚ ਆਉਣ ਦੀ ਆਗਿਆ ਹੈ। ਪਰ ਕਿਰਪਾ ਕਰਕੇ ਯਾਦ ਰੱਖੋ ਕਿ ਕਦੇ-ਕਦਾਈਂ ਜਿਹੜੀਆਂ ਗੱਲਾਂ ਅਦਾਲਤ ਵਿੱਚ ਬੋਲੀਆਂ ਜਾਂਦੀਆਂ ਹਨ ਉਹ ਗ੍ਰਾਫਿਕ ਜਾਂ ਤਣਾਅ ਦੇਣ ਵਾਲੀਆਂ ਹੋ ਸਕਦੀਆਂ ਹਨ। ਨਾਲ ਹੀ, ਅਦਾਲਤ ਬਹੁਤ ਰੁਝਵੇਂ ਭਰਿਆ ਅਤੇ ਭੀੜ-ਭੜਕੇ ਵਾਲਾ ਹੋ ਸਕਦਾ ਹੈ। ਲੰਬਾ ਸਮਾਂ ਉਡੀਕ ਕਰਨੀ ਪੈ ਸਕਦੀ ਹੈ। ਅਦਾਲਤ ਵਿੱਚ ਭੀੜ ਹੋਣ ਦੇ ਬਾਵਜੂਦ, ਇਹ ਅਜੇ ਵੀ ਮਹੱਤਵਪੂਰਨ ਹੈ ਕਿ ਅਦਾਲਤ ਦੇ ਕਮਰੇ ਵਿੱਚ ਉਡੀਕ ਕਰਦੇ ਹੋਏ ਲੋਕ ਚੁੱਪ ਰਹਿਣ।

ਇਸ ਵੈੱਬਸਾਈਟ ਉੱਪਰ ਅਦਾਲਤ ਵਿੱਚ ਜਾਣ ਅਤੇ ਅਦਾਲਤੀ ਸੇਵਾਵਾਂ ਬਾਰੇ ਵਧੇਰੇ ਜਾਣਕਾਰੀ ਸ਼ਾਮਲ ਹੈ। ਇਸ ਵਿੱਚ ਹੋਰ ਮਦਦਗਾਰ ਸਰੋਤਾਂ ਦੇ ਕਈ ਲਿੰਕ ਵੀ ਹਨ।